Punjab

”ਕੱਚਾ ਕੇਲਾ” ਖ਼ਤਰਨਾਕ ਰੋਗਾਂ ਨੂੰ ਕਰਦਾ ਹੈ ਦੂਰ

ਤੁਹਾਨੂੰ ਦੱਸ ਦੇਈਏ ਕਿ ਉਂਜ ਤਾਂ ਕੇਲਾ ਕਈ ਤਰ੍ਹਾਂ ਨਾਲ ਸਰੀਰ ਨੂੰ ਫਾਇਦਾ ਪਹੁੰਚਉਂਦਾ ਹੈ। ਕੀ ਤੁਸੀ ਜਾਣਦੇ ਹੋ ਪੀਲੇ ਤੇ ਪੱਕੇ ਹੋਏ ਕੇਲੇ ਦੇ ਨਾਲ ਕੱਚਾ ਕੇਲਾ ਵੀ ਤੁਹਾਡੀ ਹੈਲਥ ਲਈ ਲਾਭਦਾਇਕ ਹੁੰਦਾ ਹੈ।ਮਾਹਿਰਾਂ ਦੇ ਅਨੁਸਾਰ ਕੱਚਾ ਕੇਲਾ ਹੈਲਥ ਲਈ ਦਵਾਈਆਂ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਸਰੀਰ ਦੀ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਬੀਮਾਰੀ ਵੀ ਖਤਮ ਹੋ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਵੱਡਿਆਂ ਤੋਂ ਲੈ ਕੇ ਛੋਟਿਆਂ ਤਕ ਸਾਰੇ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਕੱਚਾ ਕੇਲਾ ਪੋਟਾਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ ਦਾ ਖਜਾਨਾ ਹੁੰਦਾ ਹੈ, ਜਿਸ ਨੂੰ ਖਾਣ ਨਾਲ ਡਾਈਜੇਸ਼ਨ ਤੋਂ ਲੈ ਕੇ ਸ਼ੂਗਰ ਤਕ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਤਾਂ ਚਲੋ ਜਾਣਦੇ ਹਾਂ ਕੱਚਾ ਕੇਲਾ ਖਾਣ ਦੇ ਫਾਇਦੇ…

ਕੱਚੇ ਕੇਲੇ ‘ਚ ਫਾਈਬਰ ਅਤੇ ਹੈਲਦੀ ਸਟਾਰਚ ਹੁੰਦਾ ਹੈ ਜੋ ਸਰੀਰ ਦੀਆਂ ਅੰਤੜੀਆਂ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਜੰਮਣ ਨਹੀਂ ਦਿੰਦਾ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਜੇ ਤੁਸੀਂ ਵੀ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਜ਼ਰੂਰ ਕਰੋ। ਕੇਲੇ ‘ਚ ਫਾਈਬਰ ਹੁੰਦਾ ਹੈ ਜੋ ਫਾਲਤੂ ਫੈਟ ਅਤੇ ਅਸ਼ੁੱਧੀਆਂ ਨੂੰ ਸਾਫ ਕਰਨ ‘ਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ।

ਜੇ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ। ਜੇ ਤੁਸੀਂ ਵੀ ਡਾਈਬਿਟੀਜ਼ ਦੇ ਸ਼ੁਰੂਆਤੀ ਪੜਾਅ ‘ਤੇ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹੇਗਾ ਅਤੇ ਡਾਇਬਿਟੀਜ਼ ਤੋਂ ਰਾਹਤ ਮਿਲੇਗੀ।ਜ਼ਿਆਦਾਤਰ ਲੋਕਾਂ ਨੂੰ ਭੁੱਖ ਕਾਫੀ ਲੱਗਦੀ ਹੈ, ਜਿਸ ਵਜ੍ਹਾ ਨਾਲ ਉਹ ਕੁਝ ਵੀ ਖਾਂਦੇ ਰਹਿੰਦੇ ਹਨ ਜੋ ਮੋਟਾਪੇ ਦੀ ਵਜ੍ਹਾ ਬਣਦਾ ਹੈ ਜੇ ਤੁਸੀਂ ਵੀ ਆਪਣੀ ਭੁੱਖ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਸ ‘ਚ ਭੁੱਖ ਸ਼ਾਂਤ ਕਰਨ ਵਾਲੇ ਤੱਤ ਹੁੰਦੇ ਹਨ।