Punjab

ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਕਰੇਗਾ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 1 ਮਾਰਚ ਤੋਂ 29 ਮਾਰਚ ਤੱਕ ਲਈਆਂ ਗਈਆਂ 12ਵੀਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਅੱਜ ਕੀਤਾ ਜਾਵੇਗਾ। ਇਸ ਸਾਲ ਕਰੀਬ 3.40 ਲੱਖ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਜਾਣਕਾਰੀ ਮੁਅਬਕ ਨਤੀਜਿਆਂ ਦਾ ਇਕ ਵਾਰੀ ਐਲਾਨ ਹੋਣ ਤੋਂ ਬਾਅਦ ਵਿਦਿਆਰਥੀ ਸ਼ਾਮ 6 ਵਜੇ ਤੋਂ ਬਾਅਦ ਵੈੱਬਸਾਈਟ ‘ਤੇ ਨਤੀਜੇ ਚੈੱਕ ਕਰ ਸਕਣਗੇ।

ਵਿਦਿਆਰਥੀ PSEB ਦੀ ਵੈੱਬਸਾਈਟ pseb.ac.in ‘ਤੇ ਨਤੀਜਾ ਵੇਖ ਸਕਣਗੇ। ਇਸ ਤੋਂ ਇਲਾਵਾ indiaresults.com ਤੇ ਅਜਿਹੀਆਂ ਹੋਰ ਵੈੱਬਸਾਈਟਸ ‘ਤੇ ਵੀ ਨਤੀਜਾ ਦੇਖਿਆ ਜਾ ਸਕੇਗਾ।

ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ 8 ਮਈ ਨੂੰ 10ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਚੁੱਕਾ ਹੈ। ਜਿਸ ‘ਚ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ।

ਲੁਧਿਆਣਾ ਦੀ ਨੇਹਾ ਵਰਮਾ ਨੇ 650 ਚੋਂ 647 ਅੰਕ ਹਾਸਿਲ ਕਰਕੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਸਾਲ ਰਿਜ਼ਲਟ 28.06 ਪ੍ਰਤੀਸ਼ਤ ਜ਼ਿਆਦਾ ਰਿਹਾ ਹੈ।

ਬੋਰਡ ਨੇ ਵਧ ਤੋਂ ਵੱਧ 97.38% ਨੰਬਰ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਰਿਟ ‘ਚ ਜਗ੍ਹਾ ਦਿੱਤੀ ਹੈ।