Punjab

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਅਨਾਰ ਨੂੰ ਸਵਾਦ ‘ਚ ਚੰਗਾ ਤੇ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ  ਹੁੰਦਾ ਹੈ। ਇਸ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਤੇ ਕੈਂਸਰ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ। ਇਸ ਫ਼ਲ ਨੂੰ ਆਪਣੇ ਭੋਜਨ ‘ਚ ਸ਼ਾਮਿਲ ਕਰਕੇ ਕਈ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ ਹੈ।

*ਦਿਲ ਦਾ ਰਾਖੇ ਖ਼ਿਆਲ –ਅਨਾਰ ਦੇ ਜੂਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸਾਈਡੈਂਟ ਮੌਜੂਦ ਹੁੰਦੇ ਹਨ। ਜਿਹੜਾ ਕਿ ਸਾਨੂੰ ਹਾਰਟ ਅਟੈਕ ਤੇ ਸਟਰੋਕ ਤੋਂ ਬਚਾਉਂਦਾ ਹੈ।  ਇਹ ਧਮਨੀਆਂ ‘ਚ ਪਲੇਬ ਦੇ ਵਿਕਾਸ ਨੂੰ ਰੋਕਦਾ ਹੈ ਤੇ ਪਹਿਲਾਂ ਤੋਂ ਬਣਾਏ ਹੋਏ ਪਲਾਕ ਦੇ ਪ੍ਰਭਾਵ ਨੂੰ ਵੀ ਘਟਾਉਂਦਾ ਹੈ। ਅਨਾਰ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਹੁਣ ਦੀ ਹਨ।

*ਸ਼ੁਗਰ ਨੂੰ ਕਾਬੂ ਕਰਨਾ -ਅਨਾਰ ‘ਚ ਕੈਲਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ‘ਚ ਕੋਲੇਸਟ੍ਰੋਲ ਸੈਚੂਰੇਟੇਡ ਦੀ ਮੌਜੂਦਗੀ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਇਹ ਪੋਸ਼ਕ ਤੱਤਾਂ ਤੋਂ ਵੀ ਭਰਪੂਰ ਹੁੰਦਾ ਹੈ। ਜੋ ਕਿ ਭਾਰ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ।

*ਲੀਵਰ ਦੀ ਰੱਖਿਆ – ਬਹੁਤ ਸਾਰੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਅਨਾਰ ‘ਚ ਮਿਲਣ ਵਾਲੇ ਤੱਤ ਕੇਵਲ ਲੀਵਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਦੇ, ਬਲਕਿ ਲੀਵਰ ਦੀ ਮੁਰੰਮਤ ਵੀ ਕਰਦੇ ਹਨ। ਜੇ ਇਹ ਨੁਕਸਾਨਦੇਹ ਹੈ। *ਬਲੱਡ ਪ੍ਰੈਸ਼ਰ ਤੇ ਕੰਟਰੋਲ -ਇਸ ਗੁਣਕਾਰੀ ਫਲ ਦਾ ਜੂਸ ਧਮਨੀਆਂ ‘ਚ ਸੋਜ ਤੇ ਜਖ਼ਮ ਦੇ ਖ਼ਤਰੇ ਨੂੰ ਘਟ ਕਰਦਾ ਹੈ। ਅਨਾਰ ‘ਚ ਕੁਤਰਤੀ ਤੌਰ ਤੇ ਐਂਸਰਪਿਨ ਤੱਤ ਮੌਜੂਦ ਹੁੰਦੇ ਹਨ। ਜਿਹੜੇ ਕੇ ਖੂਨ ਦਾ ਕਲੋਟ ਬਣਨ ਤੋਂ ਰੋਕਦਾ ਹੈ। ਇਸ ਨਾਲ ਸਾਰੇ ਸਰੀਰ ‘ਚ ਖੂਨ ਦੇ ਪ੍ਰਭਾਵ ਵੀ ਚੰਗਾ ਰਹਿੰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ।