Punjab

ਪੰਜਾਬ ਮੰਤਰੀ ਮੰਡਲ ‘ਚੋਂ ਮਨਪ੍ਰੀਤ ਬਾਦਲ ਦੀ ਛੁੱਟੀ ਹੋਣ ਦੀ ਚਰਚਾ ਜੋਰਾਂ ਤੇ – ਸੂਤਰ

ਪੰਜਾਬ ਮੰਤਰੀ ਮੰਡਲ ‘ਚੋਂ ਮਨਪ੍ਰੀਤ ਬਾਦਲ ਦੀ ਛੁੱਟੀ ਹੋਣ ਦੀ ਚਰਚਾ ਜੋਰਾਂ ਤੇ – ਸੂਤਰ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਕਿਸੇ ਤੋਂ ਲੁਕੀ ਨਹੀਂ ਹੈ। ਪਰ ਹੁਣ ਸੂਤਰਾਂ ਤੋਂ ਜੋ ਖਬਰਾਂ ਆ ਰਹੀਆਂ ਹਨ, ਉਹ ਪੰਜਾਬ ਦੀ ਸਿਆਸਤ ‘ਚ ਭੂਚਾਲ ਲਿਆ ਸਕਦੀਆਂ ਹਨ।

ਦਰਅਸਲ, ਸੂਤਰਾਂ ਮੁਤਾਬਕ, ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮੰਤਰੀ ਮੰਡਲ ‘ਚੋਂ ਛੁੱਟੀ ਹੋਣ ਦੀਆਂ ਖਬਰਾਂ ਅੱਜਕਲ ਸਿਆਸੀ ਚਰਚਾਵਾਂ ਦੇ ਬਜ਼ਾਰ ‘ਚ ਮੁੱਖ ਵਿਸ਼ਾ ਬਣੀ ਹੋਈ ਹੈ। 

ਮਿਲ ਰਹੀਆਂ ਖ਼ਬਰਾਂ ਮੁਤਾਬਕ ਮਨਪ੍ਰੀਤ ਬਾਦਲ ਦੀ ਕੈਬਨਿਟ ਵਿੱਚੋਂ ਛੁੱਟੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਹਰ ਲਗਾਈ ਜਾ ਚੁੱਕੀ ਹੈ। ਇਹ ਵੀ ਖਬਰ ਹੈ ਕਿ ਮਨਪ੍ਰੀਤ ਬਾਦਲ ਦੀ ਕੁਰਸੀ ਦਾ ਮੁੱਖ ਦਾਅਵੇਦਾਰ ਬ੍ਰਹਮ ਮਹਿੰਦਰਾ ਨੂੰ ਬਣਾਇਆ ਜਾ ਸਕਦਾ ਹੈ।

ਦਰਅਸਲ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਤੀ ਮਸਲਿਆਂ ‘ਚ ਮਨਪ੍ਰੀਤ ਬਾਦਲ ਵੱਲੋਂ ਲਏ ਗਏ ਫੈਸਲਿਆਂ ਪ੍ਰਤੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਨਾਰਾਜ਼ਗੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਤੋਂ ਇਲਾਵਾ ਗੁੰਡਾ ਟੈਕਸ ਕਰਨ ਵੀ ਮਨਪ੍ਰੀਤ ਬਾਦਲ ਦੀ ਕਾਫੀ ਆਲੋਚਨਾ ਹੋ ਚੁੱਕੀ ਹੈ। ਖਬਰਾਂ ਮੁਤਾਬਕ, ਇਸ ਮੁੱਦੇ ‘ਤੇ ਹਾਈ ਕਮਾਂਡ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ। 

ਖਬਰਾਂ ਇਹ ਵੀ ਹਨ ਕਿ ਮਨਪ੍ਰੀਤ ਬਾਦਲ ਦੀ ਜਗ੍ਹਾ ਬ੍ਰਹਮ ਮਹਿੰਦਰਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਮ ‘ਤੇ ਵੀ ਵਿਚਾਰ ਚਰਚਾ ਹੋ ਰਹੀ ਹੈ। 

ਸੂਤਰਾਂ ਮੁਤਾਬਕ, ਮਨਪ੍ਰੀਤ ਬਾਦਲ ਨੂੰ ਸਿੱਖਿਆ ਵਿਭਾਗ ਦੀ ਕਮਾਨ ਸੌਂਪੀ ਜਾ ਸਕਦੀ ਹੈ ਅਤੇ ਪੰਜਾਬ ਦੇ ਖਜ਼ਾਨੇ ਦੀ ਸਾਂਭ ਸੰਭਾਲ ਦਾ ਜ਼ਿੰਮਾ ਸਿੱਧੂ ਕੋਲ ਜਾ ਸਕਦਾ ਹੈ। ਸਿਆਸੀ ਮਾਹਰਾਂ ਅਨੁਸਾਰ, ਜੇਕਰ ਇਹ ਖਬਰ ਸੱਚ ਸਾਬਿਤ ਹੁੰਦੀ ਹੈ ਤਾਂ ਦੋਵਾਂ ਮੰਤਰੀਆਂ ਦੇ ਸਿਆਸੀ ਸਫਰ ਨੂੰ ਵੱਡੀ ਢਾਅ ਲੱਗ ਸਕਦੀ ਹੈ।