Punjab

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ ਹੈ। ਤੁਸੀਂ ਸਿਰਫ਼ ਇਹੀ ਜਾਣਦੇ ਹੋ ਕਿ ਚਾਹ ਪੀਣ ਨਾਲ ਸਾਡੀ ਸਿਹਤ ਨੂੰ ਕਈ ਲਾਭ ਮਿਲਦੇ ਹਨ। ਇਹ ਸੁਖਦਾਇਕ, ਸ਼ਕਤੀਸ਼ਾਲੀ ਤੇ ਕਈ ਤਰ੍ਹਾਂ ਦੇ ਸੁਆਦਲੇ ਰੂਪਾਂ ‘ਚ ਆਉਂਦੀ ਹੈ। ਕਈ ਲੋਕ ਚਾਹ ਦਾ ਸੇਵਨ ਸਿਰ ਦਰਦ, ਥਕਾਵਟ ਜਾਂ ਹੋਰ ਕੋਈ ਸਰੀਰਕ ਦਰਦ ਤੋਂ ਰਾਹਤ ਪਾਉਣ ਲਈ ਪੈਂਦੇ ਹਨ।

ਜਿਹੜੇ ਲੋਕ ਜ਼ਿਆਦਾ ਗਰਮ ਚਾਹ ਪੈਂਦੇ ਹਨ ਇਸ ਨਾਲ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇੱਕ ਸਟੱਡੀ ਦੌਰਾਨ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ 75 ਡਿਗਰੀ ਸੈਲਸੀਅਸ ਤੇ ਚਾਹ ਪੀਂਦੇ ਹਨ। ਉਨ੍ਹਾਂ ‘ਚ ਇਹ ਖ਼ਤਰਾ ਦੋ ਗੁਣਾਂ ਜ਼ਿਆਦਾ ਵਜਧ ਜਾਂਦਾ ਹੈ। ਕਈ ਲੋਕ ਚਾਹ ਕੱਪ ‘ਚ ਪੈਂਦੇ ਸਾਰ ਹੀ ਪੀਣ ਲੱਗ ਜਾਂਦੇ ਹਨ।

ਜੇਕਰ ਕੱਪ ‘ਚ ਚਾਹ ਪੈਣ ਤੋਂ ਚਾਰ ਮਿੰਟ ਬਾਅਦ ਤੁਸੀਂ ਚਾਹ ਪੀਂਦੇ ਹੋ ਤਾਂ ਇਸ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਸਕਦਾ ਹੈ। 40 ਤੋਂ 75 ਸਾਲ ਦੇ ਲੋਕ ਉੱਪਰ ਕੀਤੀ ਜਾਂਚ -ਇਕ ਸਟੱਡੀ ਦੌਰਾਨ 50,045 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਜਿਨ੍ਹਾਂ ਦੀ ਉਮਰ 40 ਤੋਂ 75 ਸਾਲ ਦੀ ਸੀ। ਇਸ ਤੋਂ ਪਤਾ ਲੱਗਿਆ ਹੈ ਕਿ ਰੋਜ਼ਾਨਾ 700 ਐਮ.ਐਲ. (60 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਜ਼ਿਆਦਾ) ਗਰਮ ਚਾਹ ਪੀਂਣ ਵਾਲਿਆਂ ਨੂੰ 90% ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

ਜ਼ਿਆਦਾ ਚਾਹ ਦੇ ਸੇਵਨ ਨਾਲ ਸਾਡੀਆਂ ਹੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖੋਜ ਤੋਂ ਸੰਕੇਤ ਮਿਲਦਾ ਹੈ ਕਿ ਜਿਨ੍ਹਾਂ ਮਰਦਾਂ ਨੇ ਇਕ ਦਿਨ ‘ਚ ਸੱਤ ਜਾਂ ਉਸ ਤੋਂ ਜ਼ਿਆਦਾ ਚਾਹ ਪੀਂਦੇ ਸੀ ਉਹਨਾਂ ਨੂੰ ਕੈਂਸਰ ਦਾ ਜੋਖਮ ਘੱਟ ਕਰਨਾ ਪਿਆ ਸੀ (ਜਿਹੜੇ ਰੋਜ਼ਾਨਾ 3 ਤੋਂ 3 ਕੱਪ ਹੁੰਦੇ ਸਨ)। ਰੋਜ਼ਾਨਾ 4-6 ਕੱਪ ਪੀਣ ਨਾਲ ਰੋਜ਼ਾਨਾ 0-3 ਕੱਪ ਪੀਣ ਦੇ ਖ਼ਤਰੇ ‘ਚ ਕਾਫ਼ੀ ਵਾਧਾ ਨਹੀਂ ਹੁੰਦਾ।