Punjab

ਮਨੁੱਖੀ ਚਿਹਰੇ ਦੇ ਭਾਵਾਂ ਨੂੰ ਪਛਾਣ ਸਕਦੇ ਹਨ ਘੋੜੇ : ਰਿਸਰਚ

ਇੱਕ ਤਾਜ਼ਾ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘੋੜੇ ਇਨਸਾਨਾਂ ਦੇ ਭਾਵਨਾਤਮਕ ਪ੍ਰਗਟਾਵੇ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਨੂੰ ਯਾਦ ਵੀ ਰੱਖ ਸਕਦੇ ਹਨ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਉਹ ਅਜਿਹੇ ਲੋਕਾਂ ਦੀ ਪਛਾਣਨ ਵੀ ਕਰ ਸਕਦੇ ਹਨ, ਜੋ ਖਤਰਾ ਪੈਦਾ ਕਰ ਸਕਦੇ ਹਨ। ਇਹ ਰਿਸਰਚ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਸਸੇਕਸ ਦੇ ਸ਼ੋਧਕਰਤਾਵਾਂ ਨੇ ਕੀਤਾ। ਇਸ ਵਿਚ ਪਾਲਤੂ ਘੋੜਿਆਂ ਨੂੰ ਨਾਰਾਜ਼ ਅਤੇ ਖੁਸ਼ ਮਨੁੱਖੀ ਚਿਹਰਿਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਉਸ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਤਸਵੀਰ ‘ਚ ਦਿਖਾਏ ਗਏ ਵਿਅਕਤੀ ਲਿਆਂਦੇ ਗਏ, ਹਾਲਾਂਕਿ ਇਸ ਬਾਰੇ ਉਨ੍ਹਾਂ ਦੇ ਭਾਵ ਇਕ ਦਮ ਸਾਧਾਰਣ ਸਨ।
ਇਹ ਦੇਖਣ ਨੂੰ ਮਿਲਿਆ ਕਿ ਘੋੜਿਆਂ ਨੇ ਵੱਖ-ਵੱਖ ਵਿਅਕਤੀਆਂ ਲਈ ਵੱਖਰੀ-ਵੱਖਰੀ ਪ੍ਰਤੀਕਿਰਿਆ ਦਿੱਤੀ।

ਇਹ ਸ਼ੋਧ ਜਰਨਲ ਕਰੇਂਟ ਬਾਇਓਲਾਜੀ ‘ਚ ਪ੍ਰਕਾਸ਼ਤ ਹੋਇਆ। ਜਿਨ੍ਹਾਂ ਲੋਕਾਂ ਨੂੰ ਘੋੜਿਆਂ ਨੇ ਤਸਵੀਰ ਵਿਚ ਨਾਰਾਜ਼ਗੀ ਭਰੀਆਂ ਭਾਵਨਾਵਾਂ ‘ਚ ਦੇਖਿਆ ਸੀ, ਉਨ੍ਹਾਂ ਦੇ ਮੁਕਾਬਲੇ ਤਸਵੀਰ ਵਿਚ ਖੁਸ਼ ਨਜ਼ਰ ਆ ਰਹੇ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਪ੍ਰਤੀਕਿਰਿਆ ਵੱਖਰੀ ਸੀ। ਯੂਨੀਵਰਸਿਟੀ ਆਫ ਸਸੇਕਸ ਦੇ ਕਾਰੇਨ ਮੈਕਕੋਬ ਨੇ ਦੱਸਿਆ ਕਿ ਘੋੜਿਆਂ ਨੂੰ ਭਾਵਨਾਵਾਂ ਨਾਲ ਸੰਬੰਧਤ ਗੱਲਾਂ ਯਾਦ ਰਹਿੰਦੀਆਂ ਹਨ। ਇਹ ਸਮਾਜਿਕ ਤੌਰ ‘ਤੇ ਬੁੱਧੀਮਾਨ ਜੀਵ ਹੁੰਦੇ ਹਨ।