Punjab

ਵੀਡੀਓ ਚੈਟ ਡਿਵਾਈਸ ਲਾਂਚ ਕਰੇਗੀ Facebook

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਆਪਣੀ ਵੀਡੀਓ ਚੈਟ ਡਿਵਾਈਸ/ਪੋਰਟਲ ਰਿਲੀਜ਼ ਕਰਨ ਦੀ ਤਿਆਰੀ ‘ਚ ਹੈ। ਕੰਪਨੀ ਅਗਲੇ ਹਫਤੇ ਆਪਣੀ ਵੀਡੀਓ ਚੈਟ ਡਿਵਾਈਸ ਲਾਂਚ ਕਰੇਗੀ। ਫੇਸਬੁੱਕ ਦੀ ਇਹ ਵੀਡੀਓ ਚੈਟ ਡਿਵਾਈਸ ਅਮੇਜ਼ਨ ਦੇ ਹਾਲੀਆ ਅਪਡੇਟਿਡ ਈਕੋ ਸ਼ੋਅ ਦੀ ਤਰ੍ਹਾਂ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਫੇਸਬੁੱਕ ਦੀ ਵੀਡੀਓ ਚੈਟ ਡਿਵਾਈਸ ਦੋ ਸਕਰੀਨ ਸਾਈਜ਼ ‘ਚ ਆਏਗੀ।

ਇਸ ਡਿਵਾਈਸ ਦੇ ਲਾਰਜਰ ਸਾਈਜ਼ ਦੀ ਕੀਮਤ 400 ਡਾਲਰ (ਕਰੀਬ 28,885 ਰੁਪਏ) ਅਤੇ ਛੋਟੇ ਸਾਈਜ਼ ਦੇ ਡਿਵਾਈਸ ਦੀ ਕੀਮਤ 300 ਡਾਲਰ (ਕਰੀਬ 21,663 ਰੁਪਏ) ਹੋਵੇਗੀ। ਬਲੂਮਬਰਗ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਡਿਵਾਈਸ ਨੂੰ ਫੇਸਬੁੱਕ ਐੱਫ 8 ਕਾਨਫਰੈਂਸ ‘ਚ ਹੀ ਪੇਸ਼ ਕਰ ਦਿੰਦੀ ਪਰ ਉਸ ਸਮੇਂ ਕੈਂਬ੍ਰਿਜ ਐਨਾਲਿਟਿਕਾ ਵਿਵਾਦ ਕਾਰਨ ਫੇਸਬੁੱਕ ਨੂੰ ਕਾਫੀ ਝਟਕਾ ਲੱਗਾ ਸੀ ਇਸ ਕਾਰਨ ਹੀ ਇਸ ਡਿਵਾਈਸ ਦਾ ਉਸ ਸਮੇਂ ਐਲਾਨ ਨਹੀਂ ਕੀਤਾ ਗਿਆ।

ਇਸ ਡਿਵਾਈਸ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਰਾਹੀਂ ਲੋਕ ਫਰੇਮ ‘ਚ ਰਿਕੋਗਨਾਈਜ਼ ਕੀਤੇ ਜਾਣਗੇ। ਇਸ ਵਿਚ ਅਲੈਕਸਾ ਵੁਆਇਸ ਅਸਿਸਟੈਂਟ ਇੰਟੀਗ੍ਰੇਸ਼ਨ ਵੀ ਦਿੱਤਾ ਜਾਵੇਗਾ। ਇਸ ਰਾਹੀਂ ਯੂਜ਼ਰਸ ਮਿਊਜ਼ਿਕ ਪਲੇਅ ਕਰ ਸਕਣਗੇ, ਵੀਡੀਓ ਦੇਖ ਸਕਣਗੇ ਅਤੇ ਇਥੋਂ ਤਕ ਕਿ ਨਿਊਜ਼ ਬ੍ਰੀਫਿੰਗ ਵੀ ਦੇਖ ਸਕਣਗੇ। ਇਹ ਡਿਵਾਈਸ ਫੇਸਬੁੱਕ ਦੇ ਉਸ ਪਲਾਨ ਦਾ ਹਿੱਸਾ ਹੈ ਜਿਸ ਤਹਿਤ ਉਹ ਆਪਣੇ ਪਲੇਟਫਾਰਮ ‘ਤੇ ਲੋਕਾਂ ਨੂੰ ਵੀਡੀਓ ਚੈਟ ਦੇਣਾ ਚਾਹੁੰਦੀ ਹੈ।