Punjab

ਕੈਪਟਨ ਅਮਰਿੰਦਰ : ਹੋਲੀ ਦੇ ਤਿਉਹਾਰ ਨੂੰ ਏਕਤਾ ਦੀ ਭਾਵਨਾ ਨਾਲ ਮਨਾਉਣ ਲੋਕ

ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਰਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ, ਭਾਈਚਾਰੇ ਅਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਹੋਲੀ ਦੇ ਮੌਕੇ ਆਪਣੇ ਸੰਦੇਸ਼ ‘ਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਸੁਰਤਾ, ਭਾਈਚਾਰੇ ਅਤੇ ਮਿਲਵਰਤਣ ਦੀ ਭਾਵਨਾ ਨਾਲ ਇਹ ਤਿਉਹਾਰ ਪਿਆਰ ਨਾਲ ਮਨਾਉਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਗਟਾਵਾ ਕਰਦਾ ਹੈ ਅਤੇ ਇਹ ਮਨੁੱਖਤਾ ਦੀਆਂ ਉਚ ਨੈਤਿਕ ਕਦਰਾਂ-ਕੀਮਤਾਂ ਦੀ ਸਾਨੂੰ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ‘ਤੇ ਚੱਲਣ ਵਾਸਤੇ ਲੋਕਾਂ ਨੂੰ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਹੈ। ਜਿੱਕਰਯੋਗ ਹੈ ਕਿ ਹੋਲੀਕਾ ਦਾ ਬਲਨ ਹੋਲੀ ਤੋਂ ਇਕ ਦਿਨ ਪਹਿਲਾਂ ਆਉਂਦਾ ਹੈ ਅਤੇ ਦੂਜਾ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਲੋਕ ਇਕ-ਦੂਜੇ ਤੇ ਰੰਗ ਪਾਉਂਦੇ ਹਨ, ਅਬੀਰ-ਗੁਲਾਲ ਆਦਿ ਸਿੱਟਦੇ ਹਨ।

ਲੋਕੀ ਢੋਲ ਵਜਾ ਕੇ ਹੋਲੀ ਦੇ ਗਾਣੇ ਗਾਉਂਦੇ ਹਨ ਤੇ ਘਰ ਜਾਕੇ ਰਿਸ਼ਤੇਦਾਰਾਂ ਨੂੰ ਰੰਗ ਲਾਉਂਦੇ ਹਨ। ਇਸ ਦਿਨ ਲੋਕੀ ਆਪਣੀ ਦੁਸ਼ਮਣੀ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਹੋਲੀ ਤਿਉਹਾਰ ਭਾਰਤ ਵਿਚ ਵੱਖ-ਵੱਖ ਰਾਜਾਂ ਵਿਚ ਵੱਖਰੀਆਂ ਤਰੀਕਿਆਂ ਦੇ ਨਾਲ ਮਨਾਇਆ ਜਾਂਦਾ ਹੈ. ਬ੍ਰਿਜ ਦੀ ਹੋਲੀ ਅਜੇ ਵੀ ਪੂਰੇ ਦੇਸ਼ ਦੀ ਖਿੱਚ ਦਾ ਕੇਂਦਰ ਹੈ।  ਬਰਸਾਨੇ ਦੀ ਲੱਠਮਾਰ ਹੋਲੀ ਕਾਫੀ ਮਸ਼ਹੂਰ ਹੈ।

ਜਿਕਰਯੋਗ ਹੈ ਕਿ  ਬ੍ਰਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਸ਼ਹਿਰ ਹੈ। ਇੱਥੇ ਧਰਤੀ ਵਿੱਚ ਗੁਲਾਲ ਹੈ। ਇਸੇ ਕਰਕੇ ਇਸ ਖੇਤਰ ‘ਚ ਬਣੇ ਗੁਲਾਲ ਦਾ ਦੇਸ਼ ਦੇ 60% ਹਿੱਸੇ ‘ਚ ਇਸਤੇਮਾਲ ਹੁੰਦਾ ਹੈ। ਬ੍ਰਜ, ਹਾਥਰਸ ਤੇ ਮਥੁਰਾ ਗੁਲਾਲ ਬਣਾਉਣ ਦੇ ਵੱਡੇ ਕੇਂਦਰ ਹੈਂ। ਹੋਲੀ ਤੋਂ ਤਿੰਨ ਮਹੀਨੇ ਪਹਿਲਾਂ, ਪਿੰਡਾਂ ਅਤੇ ਕਸਬਿਆਂ ਵਿਚ ਗੁਲਾਲ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ।  ਇਸਨੂੰ ਖੇਤਾਂ ਅਤੇ ਮਕਾਨਾਂ ਦੀਆਂ ਛੱਤਾਂ ‘ਤੇ ਸੁਕਾਇਆ ਜਾਂਦਾ ਹੈ। ਜਿਸ ਕਾਰਨ ਬ੍ਰਜ ਮੰਡਲ ਦੀ ਹਵਾ ‘ਚ ਗੁਲਾਲ ਦੀ ਖੁਸ਼ਬੂ ਰਹਿੰਦੀ ਹੈ।