Punjab

ਟਿੱਕ-ਟੌਕ ਨੇ ਇੱਕ ਵਾਰ ਫੇਰ ਐਪ-ਸਟੋਰਸ ‘ਤੇ ਅਵੱਲ ਦਰਜ਼ੇ ਦੀ ਪੋਜੀਸ਼ਨ ਕੀਤੀ ਹਾਸਲ

ਹਾਲ ਦੇ ਦਿਨਾਂ ‘ਚ ਮਸ਼ਹੂਰ ਹੋ ਰਹੀ ਵੀਡੀਓ ਸ਼ੇਅਰਿੰਗ ਐਪ ਟਿੱਕ-ਟੌਕ ਨੇ ਇੱਕ ਵਾਰ ਫੇਰ ਐਪ-ਸਟੋਰਸ ‘ਤੇ ਅਵੱਲ ਦਰਜ਼ੇ ਦੀ ਪੋਜੀਸ਼ਨ ਹਾਸਲ ਕਰ ਲਈ ਹੈ। ਗੌਰਤਲਬ ਹੈ ਕਿ ਮਦਰਾਸ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਐਪ ਨੂੰ ਗੂਗਲ ਪਲੇਅ ਤੇ ਐਪਲ ਸਟੋਰ ਤੋਂ ਹਟਾ ਦਿੱਤਾ ਗਿਆ ਸੀ ਪਰ ਫੈਸਲੇ ਤੋਂ ਬਾਅਦ ਐਪ ਨੇ ਇੱਕ ਵਾਰ ਫੇਰ ਵਾਪਸੀ ਕੀਤੀ ਹੈ।

ਇਸ ਐਪ ਨੇ ਵਾਪਸੀ ਤੋਂ ਬਾਅਦ ਇੱਕ ਵਾਰ ਫੇਰ ਟੌਪ ਸਪੌਟ ਹਾਸਲ ਕੀਤੀ ਹੈ। ਸੋਸ਼ਲ ਕੈਟੇਗਿਰੀ ‘ਚ ਇਹ ਐਪ ਫਿਲਹਾਲ ਟੌਪ ‘ਤੇ ਹੈ। ਟਿੱਕ ਟੌਕ ਨੂੰ ਬਣਾਉਣ ਵਾਲੀ ਕੰਪਨੀ ਬਾਈਟਡਾਂਸ ਨੇ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ ਜਿਸ ਦਾ ਨਾਂ ‘#ReturnOfTikTok’ ਹੈ। ਇਸ ਨਾਲ 200 ਮਿਲੀਅਨ ਯੂਜ਼ਰਸ ਨੂੰ ਇਕੱਠੇ ਆਉਣ ‘ਚ ਮਦਦ ਮਿਲੇਗੀ। ਕੰਪਨੀ ਐਪ ਦੀ ਵਾਪਸੀ ਤੋਂ ਬਾਅਦ ਕਾਫੀ ਖੁਸ਼ ਹੈ ਤੇ ਐਪ 504 ਮਿਲੀਅਨ ਵਿਊਜ਼ ਨਾਲ ਟ੍ਰੈਂਡ ਕਰ ਰਿਹਾ ਹੈ।

ਰਾਈਟਰਸ ਦੀ ਇੱਕ ਰਿਪੋਰਟ ਮੁਤਾਬਕ ਟਿੱਕ ਟੌਕ ਐਪ ਨੂੰ ਜਦੋਂ ਭਾਰਤ ‘ਚ ਬੈਨ ਕੀਤਾ ਗਿਆ ਸੀ ਤਾਂ ਹਰ ਦਿਨ ਕੰਪਨੀ ਦੇ 5,00,000 ਡਾਲਰ ਦਾ ਨੁਕਸਾਨ ਹੁੰਦਾ ਸੀ। ਬੈਨ ਕਰਕੇ 250 ਤੋਂ ਜ਼ਿਆਦਾ ਨੌਕਰੀਆਂ ‘ਤੇ ਵੀ ਖ਼ਤਰਾ ਸੀ ਪਰ ਹੁਣ ਇਸ